Wednesday, February 08, 2023 | 03:27 AM

ਪਿਆਰੇ ਪਾਠਕੋ,

ਤੁਹਾਡੇ ਨਾਲ ਸਿੱਧੀ ਗੱਲ ਕਰਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਤੁਹਾਡੇ ਵਰਗੇ ਸੁਹਿਰਦ ਪਾਠਕਾਂ ਦੇ ਸਹਿਯੋਗ ਸਦਕਾ ਹੀ ਅਸੀਂ ਹਮੇਸ਼ਾ ਮਿਆਰੀ ਅਤੇ ਪ੍ਰਮਾਣਿਕ ਖ਼ਬਰਾਂ ਨਿਰਪੱਖਤਾ ਤੇ ਨਿਡਰਤਾ ਨਾਲ ਦੁਨੀਆ ਭਰ ਦੇ ਪੰਜਾਬੀਆਂ ਤੱਕ ਪਹੁੰਚਾਉਂਦੇ ਰਹੇ ਹਾਂ। ਸਾਡੇ ਹੁਣ ਤੱਕ ਦੇ ਸਫ਼ਰ ਵਿੱਚ ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ ਹੈ।

ਇਸ ਸਾਂਝ ਸਦਕਾ ਹੀ ਅਸੀਂ ਇਕ ਮੁੱਦਤ ਤੋਂ ਬਿਨਾਂ ਕੋਈ ਕੀਮਤ ਵਸੂਲੇ ਇਹ ਕੰਮ ਆਪਣੇ ਈ- ਪੇਪਰ ਪੋਰਟਲ ਰਾਹੀਂ ਨਿਰੰਤਰ ਤੇ ਨਿਰਵਿਘਨ ਕਰਦੇ ਰਹੇ ਹਾਂ।

ਅਸੀਂ ਹਮੇਸ਼ਾ ਯਕੀਨੀ ਬਣਾਇਆ ਹੈ ਕਿ ਡਿਜੀਟਲ ਕ੍ਰਾਂਤੀ ਦਾ ਸਾਡੇ ਪਾਠਕਾਂ ਨੂੰ ਭਰਪੂਰ ਲਾਭ ਮਿਲੇ ਪਰ ਪਿਛਲੇ ਸਮੇਂ ’ਚ ਪੈਦਾ ਹੋਏ ਵੱਸੋਂ ਬਾਹਰਲੇ ਅਤੇ ਅਣਕਿਆਸੇ ਹਾਲਾਤ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਕਿ ਨਾ ਚਾਹੁੰਦੇ ਵੀ ਅਸੀਂ ਤੁਹਾਡੇ ਤੋਂ ਈ-ਪੋਰਟਲ ’ਤੇ ਉਪਲੱਬਧ ਐਡੀਸ਼ਨ ਦੀ ਥੋੜ੍ਹੀ ਜਿਹੀ ਕੀਮਤ ਵਸੂਲੀਏ। ‘ਪੰਜਾਬੀ ਟ੍ਰਿਬਿਊਨ’ ਦੀ ਸੋਚ, ਪ੍ਰਤੀਬੱਧਤਾ ਅਤੇ ਆਦਰਸ਼ ਨੂੰ ਕਾਇਮ ਰੱਖਣ ਅਤੇ ਅੱਗੇ ਵਧਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਸੀ। ਸੋ 1 ਮਾਰਚ, 2023 ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਐਡੀਸ਼ਨ ਈ-ਪੋਰਟਲ ’ਤੇ ਮਾਮੂਲੀ ਜਿਹੀ ਕੀਮਤ 'ਤੇ ਉਪਲੱਬਧ ਹੋਣਗੇ।

ਇਸ ਵੇਲੇ ‘ਪੰਜਾਬੀ ਟ੍ਰਿਬਿਊਨ’ ਦੀ ਜਿੰਨੀ ਲੋਡ਼ ਤੁਹਾਨੂੰ ਹੈ, ‘ਪੰਜਾਬੀ ਟ੍ਰਿਬਿਊਨ’ ਨੂੰ ਵੀ ਤੁਹਾਡੀ ਓਨੀ ਹੀ ਲੋਡ਼ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਲੋਡ਼ ਦੀ ਇਸ ਔਖੀ ਘਡ਼ੀ ਵਿੱਚ ਆਪਣੇ ਪਸੰਦੀਦਾ ਅਖ਼ਬਾਰ ਦਾ ਸਾਥ ਦਿਓ। ਅਸੀਂ ਤੁਹਾਨੂੰ ਯਕੀਨ ਦੁਆਉਂਦੇ ਹਾਂ ਕਿ ‘ਪੰਜਾਬੀ ਟ੍ਰਿਬਿਊਨ’ ਤੁਹਾਡੇ ਤੱਕ ਮਿਆਰੀ ਖ਼ਬਰਾਂ, ਲੇਖ, ਸੰਪਾਦਕੀ ਅਤੇ ਫੀਚਰ ਪਹਿਲਾਂ ਦੀ ਤਰ੍ਹਾਂ ਹੀ ਪਹੁੰਚਾਉਂਦਾ ਰਹੇਗਾ। ਸਾਡੀ ਸਾਂਝ ਦਾ ਇਹ ਸਫ਼ਰ ਜਾਰੀ ਰਹੇਗਾ।

ਤੁਹਾਡੇ ਨਿੱਘੇ ਅਤੇ ਹਾਂ-ਪੱਖੀ ਹੁੰਗਾਰੇ ਦੀ ਉਡੀਕ ਰਹੇਗੀ।

ਸੰਪਾਦਕ

ਪੰਜਾਬੀ ਟ੍ਰਿਬਿਊਨ